ਕਦਮ
- ਜਦੋਂ ਗਾਹਕ ਚੈੱਕ ਨਾਲ ਪੈਸੇ ਦੇਵੇ, ਉਸ ਦੇ ਡੈਸ਼ਬੋਰਡ 'ਤੇ Receive Payment → Cheque ਵਰਤੋ। Confirm & Save ਤੋਂ ਬਾਅਦ Cheque Details ਭਰੋ ਅਤੇ Save Cheque ਦਬਾਓ।
- Accounts → Cheque Register ਖੋਲ੍ਹੋ। ਇਹ 1 ਅਪ੍ਰੈਲ ਤੋਂ ਅੱਜ ਤੱਕ ਦੀ ਤਾਰੀਖ਼ ਵਾਲੇ ਚੈੱਕ ਦਿਖਾਉਂਦਾ ਹੈ, Total, Pending, Deposited, Cleared ਅਤੇ Bounced ਦੀ ਗਿਣਤੀ ਸਮੇਤ।
- Received ਟੈਪ ਕਰੋ, ਜੋ Direction ਹੇਠ ਹੈ, ਅਤੇ ਕੋਈ Status, ਜਾਂ From / To ਬਦਲ ਕੇ Filter ਦਬਾਓ। ਉੱਪਰ ਇੱਕ ਪੱਟੀ ਅਗਲੇ 7 ਦਿਨਾਂ ਵਿੱਚ ਪੱਕਣ ਵਾਲੇ ਚੈੱਕ ਦੱਸਦੀ ਹੈ।
- ਚੈੱਕ ਬੈਂਕ ਵਿੱਚ ਜਮ੍ਹਾ ਕਰਨ 'ਤੇ ਉਸ ਦਾ ⋮ ਮੀਨੂ → Mark Deposited ਖੋਲ੍ਹੋ, ਡੱਬਾ ਟਿੱਕ ਕਰੋ ਅਤੇ Confirm Deposit ਦਬਾਓ। ਹਾਲੇ ਕਿਤਾਬਾਂ ਵਿੱਚ ਕੁਝ ਨਹੀਂ ਚੜ੍ਹਦਾ।
- ਜਦੋਂ ਬੈਂਕ ਪੈਸਾ ਜਮ੍ਹਾ ਕਰ ਦੇਵੇ, ⋮ → Mark Cleared, ਦੋਵੇਂ ਡੱਬੇ ਟਿੱਕ ਕਰੋ ਅਤੇ Confirm Clearance ਦਬਾਓ। ਪੈਸਾ ਕਿਤਾਬਾਂ ਵਿੱਚ ਚੜ੍ਹ ਜਾਂਦਾ ਹੈ ਅਤੇ ਇਨਵੌਇਸ ਦਾ ਬਕਾਇਆ ਘਟ ਜਾਂਦਾ ਹੈ।
- ਜੇ ਬਾਊਂਸ ਹੋ ਜਾਵੇ ਤਾਂ ⋮ → Mark Bounced, Bounce Reason ਚੁਣੋ, ਕੋਈ Bounce Charges ਹੋਣ ਤਾਂ ਜੋੜੋ ਅਤੇ Confirm Bounce ਦਬਾਓ। ਗਾਹਕ ਵੱਲ ਪੂਰੀ ਰਕਮ ਬਕਾਇਆ ਰਹਿੰਦੀ ਹੈ।
ਜਾਣਨ ਵਾਲੀਆਂ ਗੱਲਾਂ
ਗਾਹਕ ਦਾ ਚੈੱਕ Receive Payment ਰਾਹੀਂ ਦਰਜ ਕਰੋ, Add Cheque ਰਾਹੀਂ ਨਹੀਂ – ਤਦ ਹੀ ਚੈੱਕ ਉਸ ਦੀਆਂ ਇਨਵੌਇਸਾਂ ਨਾਲ ਜੁੜਦਾ ਹੈ।
ਅੱਗੇ ਦੀ ਤਾਰੀਖ਼ ਵਾਲੇ ਚੈੱਕ 'ਤੇ PDC ਲਿਖਿਆ ਹੁੰਦਾ ਹੈ। ਸੂਚੀ ਅੱਜ ਦੀ ਤਾਰੀਖ਼ 'ਤੇ ਰੁਕ ਜਾਂਦੀ ਹੈ, ਇਸ ਲਈ ਉਸ ਨੂੰ ਦੇਖਣ ਲਈ To ਅੱਗੇ ਕਰੋ।
ਬਾਊਂਸ ਹੋਏ ਚੈੱਕ ਨਾਲ ਪੇਮੈਂਟ Credit / Pay Later ਬਣ ਜਾਂਦੀ ਹੈ, ਜਿਸ ਵਿੱਚ ਭਰਨ ਲਈ 14 ਦਿਨ ਮਿਲਦੇ ਹਨ।
ਵਰਤੇ ਸ਼ਬਦ
| ਸ਼ਬਦ | ਮਤਲਬ |
|---|---|
| Pending | ਮਿਲ ਗਿਆ, ਹਾਲੇ ਜਮ੍ਹਾ ਨਹੀਂ ਕੀਤਾ। |
| Deposited | ਬੈਂਕ ਨੂੰ ਦੇ ਦਿੱਤਾ, ਕਲੀਅਰ ਹੋਣ ਦੀ ਉਡੀਕ ਹੈ। |
| Cleared | ਪੈਸਾ ਤੁਹਾਡੇ ਬੈਂਕ ਵਿੱਚ ਆ ਗਿਆ ਅਤੇ ਪੇਮੈਂਟ ਗਿਣੀ ਜਾਂਦੀ ਹੈ। |
| Bounced | ਬੈਂਕ ਨੇ ਮੋੜ ਦਿੱਤਾ; ਗਾਹਕ ਵੱਲ ਹਾਲੇ ਬਕਾਇਆ ਹੈ। |
| Cancelled | ਚੈੱਕ ਰੱਦ ਹੋ ਗਿਆ; ਪੇਮੈਂਟ ਕ੍ਰੈਡਿਟ ਬਣ ਜਾਂਦੀ ਹੈ ਅਤੇ ਗਾਹਕ ਵੱਲ ਬਕਾਇਆ ਰਹਿੰਦਾ ਹੈ। |
| PDC | ਅੱਗੇ ਦੀ ਤਾਰੀਖ਼ ਵਾਲਾ ਚੈੱਕ – ਉਸ ਦੀ ਤਾਰੀਖ਼ ਭਵਿੱਖ ਵਿੱਚ ਹੈ। |